ਜਵਾਬ: ਸਿੱਖ ਧਰਮ ਅਜੋਕੇ ਯੁੱਗ ਦਾ ਵਿਗਿਆਨਕ ਧਰਮ ਹੈ। ਜਿਸ ਵਿਚ ਭਰਮ ਭੁਲੇਖੇ ਤੇ ਕਰਮਕਾਂਡਾ ਲਈ ਕੋਈ ਥਾਂ ਨਹੀ। ਸਿੱਖ ਕੇਵਲ ਇਕ ਅਕਾਲ ਪੁਰਖ ਨੂੰ ਆਪਣਾ ਮੁਕਤੀ ਦਾਤਾ ਸਮਝਦਾ ਹੈ ਅਤੇ ਉਸਦੀ ਅਰਾਧਨਾ ਕਰਦਾ ਹੈ।
ਗੁਰਬਾਣੀ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਸੁਚੱਜਾ ਬਣਾਉਦਾ ਹੈ। ਹੁਣ ਸਵਾਲ ਵਿਚਲੇ ਅਨਮਤੀ ਕਰਮ ਦੀ ਗੱਲ ਕਰੀਏ। ਜਨਮ ਕੁੰਡਲੀ:- ਗ੍ਰਹਿ ਤੇ ਨਛੱਤਰਾਂ ਨਾਲ ਸਬੰਧ ਰੱਖਣ ਵਾਲੀ ਵਿਦਿਆ ਨੂੰ ਜੋਤਿਸ਼ ਕਿਹਾ ਜਾਂਦਾ ਹੈ। ਜਿਸ ਦਾ ਜਾਣੂ ਜੋਤਸ਼ੀ ਹੈ। ਜੋਤਸ਼ੀ ਲੋਕਾਂ ਤੋਂ ਧਨ ਬਟੋਰ ਕਿ ਪ੍ਰਾਣੀਆਂ ਉਤੇ ਇਨ੍ਹਾਂ ਨਛੱਤਰਾਂ ਤੇ ਗ੍ਰਹਿਆਂ ਦੇ ਵੱਖ ਵੱਖ ਦਸ਼ਾ ਵਿਚ ਪੈ ਰਹੇ ਪ੍ਰਭਾਂਵ ਅਨੁਸਾਰ ਸ਼ੁੱਭ ਅਸ਼ੁੱਭ ਦਸਦਾ ਹੈ। ਅਤੇ ਅਸ਼ੁੱਭ ਪ੍ਰਭਾਵ ਨੂੰ ਦੂਰ ਕਰਨ ਲਈ ਮੰਤਰ ਪੜਨ ਦੀ ਭੇਟਾ ਲੈਂਦਾ ਹੈ। ਪਰ ਗੁਰੂ ਸਾਹਿਬ ਦਾ ਮੱਤ ਹੈ ਕਿ ਪੂਰਬਲੇ ਕਰਮਾਂ ਅਨੁਸਾਰ ਲਿਖਿਆ ਹੁਕਮੀ ਲੇਖ ਮਿਟਦਾ ਨਹੀ। ਜੋਤਿਸ਼ ਵਿਦਿਆਂ ਇਸ ਤਰਾਂ ਅਸਮਰੱਥ ਸਿੱਧ ਹੁੰਦੀ ਹੈ। ਗਣਿ ਗਣਿ ਜੋਤਕ ਕਾਂਡੀ ਕੀਨੀ।। ਪੜੈ ਸੁਣਾਵੈ ਤਤੁ ਨ ਚੀਨੀ।। ਸਬਸੈ ਉਪਰਿ ਗੁਰ ਸ਼ਬਦੁ ਵੀਚਾਰ।। ਹੋਰ ਕਥਨੀ ਬਦਉ ਨ ਸਗਲੀ ਛਾਰੁ।। ਗ੍ਰਹਿ ਨਛੱਤਰਾਂ ਦੇ ਪ੍ਰਭਾਵ ਨੂੰ ਜਾਨਣ ਲਈ ਅਗਿਆਨੀ ਲੋਕ ਜਨਮ ਕੁੰਡਲੀ ਟੇਵਾ ਆਦਿ ਜੋਤਸ਼ੀ ਤੋਂ ਬਣਵਾਉਦੇ ਹਨ। ਜੋ ਕਿ ਗਲਤ ਹੈ। ਸਿੱਖਾਂ ਦਾ ਅਜਿਹੇ ਕਰਮ ਕਾਂਡਾ ਵਿਚ ਵਿਸ਼ਵਾਸ਼ ਰੱਖਣਾ ਮਨਮਤਿ ਹੈ। ਸਿੱਖ ਨੇ ਹਮੇਸ਼ਾ ਕਰਨ ਕਾਰਣ ਸਮਰੱਥ ਪ੍ਰਭੂ ਉਤੇ ਹੀ ਭਰੋਸਾ ਰੱਖਣਾ ਹੈ। ਸ਼ਬਦ ਗੁਰੂ ਦੀ ਅਗਵਾਈ ਲੈਣੀ ਹੈ।

0 comments:
Click Here To add Comment
Post a Comment
Blogger Widgets