ਮਿਲ ਕੇ ਚਲੋ, ਸਿੱਖੀ ਨਾਲ ਪਿਆਰ ਕਰੋ, ਪੰਥ ਦੀ ਡੱਟ ਕੇ ਸੇਵਾ ਕਰੋ, ਪਖੰਡੀ ਸਾਧਾਂ-ਸੰਤਾਂ ਦਾ ਖਹਿੜਾ ਛੱਡੋ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੋ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਵੋ, ਅਤੇ ਕੌਮ ਦੀ ਅਜ਼ਾਦੀ ਲਈ ਜ਼ਤਨਸ਼ੀਲ ਹੋਵੋ।

ਸ਼ਹੀਦੀ ਦਿਹਾੜਾ 25 ਮਾਰਚ 1993, "ਸ਼ਹੀਦ ਜਥੇਦਾਰ ਚੜਤ ਸਿੰਘ ਰਾਉਕੇ"

Print Friendly and PDF

ਸ਼ਹੀਦੀ ਦਿਹਾੜਾ 25 ਮਾਰਚ 1993, "ਸ਼ਹੀਦ ਜਥੇਦਾਰ ਚੜਤ ਸਿੰਘ ਰਾਉਕੇ"

ਸਦਾ ਸੱਚ ਦੀ ਸੋਚ ਤੇ ਦੇਣ ਪਹਿਰਾ, ਰਹਿਣ ਹੱਕਾ ਲਈ ਅੜੇ ਪੰਜਾਬ ਵਾਲੇ,, 
ਅਸੀਂ ਖੰਡੇ ਦੀ ਧਾਰ ਚੋਂ ਹੋਏ ਪੈਦਾ, ਬਾਣੀ ਗੁਰੂਆਂ ਦੀ ਪੜੇ ਪੰਜਾਬ ਵਾਲੇ,,
ਅਸੀਂ ਵਾਰਿਸ ਹਾਂ ਗਦਰੀ ਬਾਬਿਆਂ ਦੇ, ਤੁਸੀ ਅੱਤਵਾਦੀ ਬਣਾ ਧਰੇ ਪੰਜਾਬ ਵਾਲੇ..
ਸ਼ਹੀਦ ਜਥੇਦਾਰ ਚੜਤ ਸਿੰਘ ਰਾਉਕੇ ਜੀ ਦਾ ਜਨਮ ਪਿੰਡ ਰਾਉਕੇ ਕਲਾਂ ਜਿਲ੍ਹਾ ਮੋਗਾ ਵਿਚ 28 ਨਵੰਬਰ 1954 ਨੂੰ ਹੋਇਆ। ਭਾਈ ਚੜਤ ਸਿੰਘ ਦੇ ਪਿਤਾ ਦਾ ਨਾਮ ਸ. ਕੇਹਰ ਸਿੰਘ ਤੇ ਮਾਤਾ ਦਾ ਨਾਮ ਗੁਰਦੇਵ ਕੌਰ ਸੀ। ਛੋਟੀ ਉਮਰ ਤੋਂ ਹੀ ਆਪ ਧਾਰਮਿਕ ਖਿਆਲਾਂ ਵਾਲੇ ਵਿਚਾਰ ਰਖਦੇ ਸੀ। ਭਾਈ ਸਾਹਿਬ ਦੇ ਪੰਜ ਭਰਾ ਸਨ। ਭਾਈ ਜੀ ਦਾ ਵਿਆਹ ਬੀਬੀ ਹਰਦੀਪ ਕੌਰ ਨਾਲ ਹੋਇਆ ਅਤੇ ਭਾਈ ਸਾਹਿਬ ਦੇ ਤਿੰਨ ਧੀਆਂ ਤੇ ਇੱਕ ਪੁੱਤਰ ਹਨ। 
ਭਾਈ ਸਾਹਿਬ ਜੀ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਜੀ ਦੇ ਨਾਲ ਕਈ ਧਰਮ ਪ੍ਰਚਾਰ ਵੀ ਕੀਤੇ। ਭਾਈ ਸਾਹਿਬ ਨੇ ਸਿੰਘਾਂ ਨਾਲ ਮਿਲ ਕੇ ਪਿੰਡ ਦੇ ਗੁਰੁਦਵਾਰੇ ਤੇ ਕੀਤੇ ਨਜਾਇਜ ਕਬਜੇ ਦੀ ਜ਼ਮੀਨ ਛੁੜਾਈ। ਅੱਜ ਉਸ ਜ਼ਮੀਨ ਤੇ ਦਾਣਾ ਮੰਡੀ ਤੇ ਬਿਜਲੀ ਘਰ ਬਣਿਆ ਹੋਇਆ ਹੈ।

ਜੂਨ 1984 ਵਿਚ ਭਾਈ ਸਾਹਿਬ ਜੀ ਦੇ ਭਰਾ ਭਾਈ ਗੁਰਮੇਲ ਸਿੰਘ ਨੇ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ। ਸੰਨ 1993 ਨੂੰ ਆਪ ਜੀ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਤੇ ਆਪ ਨੇ ਪੂਰੇ ਜੋਰਾ-ਸ਼ੋਰਾਂ ਨਾਲ ਪ੍ਰਚਾਰ ਸੁਰੂ ਕਰ ਦਿੱਤਾ। 25 ਮਾਰਚ 1993 ਨੂੰ ਪੁਲਿਸ ਨੇ ਬਹਿ ਸਾਹਿਬ ਨੂੰ ਘਰੋਂ ਚੁੱਕ ਲਿਆ ਤੇ ਸ਼ਹੀਦ ਕਰ ਦਿੱਤਾ। ਭਾਈ ਸਾਹਿਬ ਜੀ ਦੀ ਬਰਸੀ ਹਰ ਸਾਲ 25 ਮਾਰਚ ਨੂੰ ਉਹਨਾ ਦੇ ਪਿੰਡ ਰਾਉਕੇ ਕਲਾਂ ਵਿਖੇ ਮਨਾਈ ਜਾਂਦੀ ਹੈ।

ਕੌਮ ਦੀ ਚੜਦੀ ਕਲਾ ਲਈ ਸ਼ਹੀਦ ਹੋਣ ਵਾਲੇ ਪੰਥ ਦਰਦੀ ਗੁਰਸਿਖ ਸੋਚਣੀ ਤੇ ਕਿਰਦਾਰ ਦੇ ਮਾਲਿਕ ਨਿਧੜਕ ਆਗੂ ਜਥੇਦਾਰ ਚੜਤ ਸਿੰਘ ਰਾਉਕੇ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ।।




Do you like this story?

0 comments:

Click Here To add Comment

Post a Comment

Blogger Widgets